Related links

SGGSWU Quick links

 

Department of Punjabi


ਪੰਜਾਬੀ ਵਿਭਾਗ ਪੰਜਾਬੀ ਬੋਲੀ ਸਦੀਆਂ ਤੋਂ ਸੰਤਾਂ-ਭਗਤਾਂ, ਗੁਰੂ ਸਾਹਿਬਾਨ ਅਤੇ ਮਹਾਨ ਕਵੀਆਂ ਦੇ ਪ੍ਰਗਟਾਵੇ ਦਾ ਮਾਧਿਅਮ ਬਣਦੀ ਰਹੀ ਹੈ। ਕਲਾਸੀਕਲ ਤੇ ਪਰੰਪਰਕ ਪੰਜਾਬੀ ਕਵਿਤਾ ਉੱਚੀਆਂ ਸਦਾਚਾਰਕ ਕਦਰਾਂ ਅਤੇ ਰਹੱਸਵਾਦ ਨੂੰ ਆਧਾਰ ਬਣਾਉਂਦੀ ਹੈ। ਪੰਜਾਬੀ ਬੋਲੀ ਜੀਵਨ ਦੀਆਂ ਸੱਚਾਈਆਂ ਤੇ ਸਰੋਕਾਰਾਂ ਨੂੰ ਹੀ ਪੇਸ਼ ਨਹੀਂ ਕਰਦੀ ਸਗੋਂ ਪੰਜਾਬ ਦੇ ਰੂਹਾਨੀ, ਸਮਾਜਿਕ, ਸੱਭਿਆਚਾਰਕ ਤੇ ਇਤਿਹਾਸਕ ਪਿਛੋਕੜ ਨੂੰ ਵੀ ਰੂਪਮਾਨ ਕਰਦੀ ਹੈ। ਵਿਭਾਗ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ। ਸਾਹਿਤ, ਲੋਕਧਾਰਾ ਅਤੇ ਸੱਭਿਆਚਾਰ ਸੰਸਾਰ ਦੇ ਅਮੀਰ ਅਨੁਸਾਸ਼ਨਾਂ ਵਿਚ ਸ਼ੁਮਾਰ ਹੁੰਦੇ ਹਨ। ਵਿਭਾਗ ਦਾ ਉਦੇਸ਼ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਪੰਜਾਬੀ ਸਾਹਿਤ, ਲੋਕਧਾਰਾ ਅਤੇ ਸੱਭਿਆਚਾਰ ਦੇ ਅਮੀਰ ਇਤਿਹਾਸਕ ਪਿਛਕੋੜ ਤੇ ਵਿਭਿੰਨਤਾ ਨੂੰ ਰੂਪਮਾਨ ਕਰਨਾ ਵੀ ਹੈ। ਪੰਜਾਬੀ ਗੁਰੂ ਸਾਹਿਬਾਨ, ਸੂਫ਼ੀ ਫਕੀਰਾਂ ਅਤੇ ਕਿੱਸਾਕਾਰਾਂ ਦੀ ਜ਼ੁਬਾਨ ਹੈ ਜਿਹਨਾਂ ਨੇ ਇੱਥੋਂ ਦੀ ਸੱਭਿਆਚਾਰਕ ਨੁਹਾਰ ਨੂੰ ਘੜਿਆ ਤੇ ਪ੍ਰਗਟਾਇਆ ਹੈ। ਪੰਜਾਬੀ ਵਿਭਾਗ ਪੰਜਾਬੀ ਬੋਲੀ, ਸਾਹਿਤ, ਲੋਕਧਾਰਾ ਤੇ ਸੱਭਿਆਚਾਰ ਨੂੰ ਵਰਤਮਾਨ ਸਮਾਜ ਅਤੇ ਅਕਾਦਮਿਕਤਾ ਵਿਚ ਸਹੀ ਰੂਪ ਵਿਚ ਪੇਸ਼ ਕਰਨ ਲਈ ਦ੍ਰਿੜ੍ਹ ਹੈ। ਵਿਭਾਗ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਹਿਤ ਅਤੇ ਸਮਾਜ ਨੂੰ ਸੰਭਾਲਣ ਲਈ ਅੰਤਰ-ਅਨੁਸਾਸ਼ਨੀ ਪਹੁੰਚ ਅਪਣਾਉਣ ਯੋਗ ਬਣਾਉਣਾ ਹੈ। ਬੋਲੀ ਅਤੇ ਸਾਹਿਤ ਦੇ ਵਿਦਿਆਰਥੀ ਅਧਿਆਪਨ, ਖੋਜ, ਸੰਪਾਦਨਾ, ਅਨੁਵਾਦ, ਸਾਹਿਤਕ ਤੇ ਪੇਸ਼ੇਵਰ ਲਿਖਤਾਂ, ਪੱਤਰਕਾਰੀ, ਇਸ਼ਤਿਹਾਰ ਬਣਾਉਣਾ, ਪੇਸ਼ੇਵਰ ਬੁਲਾਰੇ, ਕੰਪਿਊਟਰ ਕੰਮ-ਕਾਰ, ਜਨਤਕ ਸੇਵਾਵਾਂ ਤੇ ਹੋਰ ਸਰਕਾਰੀ ਸੇਵਾਵਾਂ ਨੂੰ ਕਿੱਤੇ ਵਜੋਂ ਚੁਣਨ ਦੇ ਯੋਗ ਬਣਦੇ ਹਨ।

Gallery

For more enquiries or concerns about Admissions