ਪੰਜਾਬੀ ਵਿਭਾਗ ਅਕਾਦਮਿਕ, ਖੋਜ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਕਰਨ ਲਈ ਆਧੁਨਿਕ ਬੁਨਿਆਦੀ ਢਾਂਚੇ ਨਾਲ ਬਣਿਆ ਹੋਇਆ ਹੈ। ਵਿਭਾਗ ਵਿਚ ਸਿੱਖਿਆ ਦੀ ਸਹੂਲਤ ਲਈ ਨਵੀਂ ਤਕਨੀਕ ਨਾਲ ਸੈਮੀਨਾਰ ਹਾਲ ਅਤੇ ਜਮਾਤ ਕਮਰੇ ਬਣੇ ਹੋਏ ਹਨ। ਇਸ ਦੇ ਨਾਲ ਹੀ ਵਿਭਾਗ ਵਿਚ ਖੋਜ਼ ਕਾਰਜ ਲਈ ਵਿਭਾਗੀ ਲਾਇਬ੍ਰੇਰੀ ਅਤੇ ਸਹਿ ਅਕਾਦਮਿਕ ਗਤੀਵਿਧੀਆਂ ਕਰਵਾਣ ਲਈ ਸਾਹਿਤ ਸਭਾ ਕੇਂਦਰ ਵੀ ਬਣਾਇਆ ਹੋਇਆ ਹੈ। ਇਹ ਸਹੂਲਤਾ ਵਿਦਿਆਰਥੀ ਵਿਕਾਸ, ਸਹਿਯੋਗੀ ਸਿਖਲਾਈ ਅਤੇ ਨਵੇਂ ਸਿੱਖਿਆ ਅਭਿਆਸਾਂ ਲਈ ਇੱਕ ਅਨੁਕੂਲ ਵਾਤਾਵਰਣ ਬਣਾਉਂਦੀਆਂ ਹਨ।